Posts

Showing posts from January, 2025

According to Gurbani, who is a Sikh?

Question: According to Gurbani, who is a Sikh? Answer: Gurbani provides a clear and detailed definition of a Sikh as explained by the Guru Sahiban. When Guru Gobind Singh Ji introduced the Khande-Bate-Di-Pahul (Amrit ceremony), the discipline and code of conduct instilled in Sikhs were rooted in Gurbani itself.  In the words of Guru Ram Das Ji:   Guru Granth Sahib, Ang 305   ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ "One who calls themselves a Sikh of the True Guru should rise early in the morning and meditate on God's Name.   ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ They should make an effort at early dawn, bathe, and immerse in the pool of nectar.   ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ Following the Guru's teachings, they should chant the Name of the Lord, erasing all sins, misdeeds, and vices.  ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ As the day dawns, they sing Gurb...

ਗੁਰਬਾਣੀ ਅਨੁਸਾਰ ਸਿੱਖ ਕੌਣ ?

  ਸਵਾਲ :- ਗੁਰਬਾਣੀ ਅਨੁਸਾਰ ਸਿੱਖ ਕੌਣ ? ਜਵਾਬ :- ਗੁਰਬਾਣੀ ਅੰਦਰ ਸਿੱਖ ਧਰਮ ਦੀ ਪਰਿਭਾਸ਼ਾ ਬਹੁਤ ਹੀ ਸਪਸ਼ਟ ਰੂਪ ਅਤੇ ਵਿਸਥਾਰ ਵਿਚ ਗੁਰੂ ਸਾਹਿਬਾਨਾਂ ਨੇ ਦੱਸੀ ਹੈ | ਜਦੋਂ ਦਸਵੇਂ ਸਰੂਪ ਵਿਚ ਖੰਡੇ ਬਾਟੇ ਦੀ ਪਾਹੁਲ ਦੀ ਮਰਿਯਾਦਾ ਤੋਰੀ ਤਾਂ ਉਸ ਸਮੇਂ ਜੋ ਰਹਿਤ ਮਰਿਯਾਦਾ ਸਿੰਘਾਂ ਨੂੰ ਦ੍ਰਿੜ ਕਰਵਾਈ ਗਈ ਉਸ ਦਾ ਮੂਲ ਸਰੋਤ ਗੁਰਬਾਣੀ ਹੀ ਸੀ |  ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ ਅੰਗ ੩੦੫  ਇਸ ਤੋਂ ਇਲਾਵਾ ਗੁਰਬਾਣੀ ਵਿਚ ਹੋਰ ਬਹੁਤ ਥਾਵਾਂ ਤੇ ਸਿੱਖ ਦੀ ਪਰਿਭਾਸ਼ਾ ਮਾਹਰਾਜ ਨੇ ਵਰਨਣ ਕੀਤੀ ਹੈ |   ਸੋਰਠਿ ਮਹਲਾ ੩ ॥   ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥   ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ||   ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ...

Why Can’t Women Perform Kirtan at Sri Darbar Sahib Amritsar?

This is a question that mischievous individuals have occasionally raised, and even now, some continue to bring it up. These people, often influenced by anti-Sikh forces, aim to stir baseless controversies. This is not an accusation but an undeniable truth. The following lines attempt to briefly shed light on this reality. These individuals are well aware that many Sikh families, both in India and abroad, have been influenced by Western education and culture. They exploit this influence by creating confusion around such issues, aiming to sow divisions among Sikhs. Their goal is to question Sikh principles, heritage, traditions, history, the sacrifices of early Gursikhs, and their achievements. When Sikhs themselves start questioning the sacrifices made by their ancestors to uphold Sikh values and traditions, it signals the beginning of internal division. Some will stand against such narratives, while others may support them, leading to the formation of factions. These factions often eng...

ਦਰਬਾਰ ਸਾਹਿਬ ਵਿਖੇ ਬੀਬੀਆਂ ਕੀਰਤਨ ਕਿਉਂ ਨਹੀਂ ਕਰ ਸਕਦੀਆਂ ?

ਇਹ ਇੱਕ ਅਜਿਹਾ ਸਵਾਲ ਹੈ ਜੋ ਸਮੇਂ ਸਮੇਂ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਠਾਇਆ ਜਾਂਦਾ ਰਿਹਾ ਹੈ ਅਤੇ ਹੁਣ ਦੇ ਸਮੇਂ ਵਿੱਚ ਵੀ ਕਈ ਉਠਾ ਰਹੇ ਹਨ | ਇਹ ਲੋਕ ਪੰਥ ਵਿਰੋਧੀ ਤਾਕਤਾਂ ਦੇ ਇਸ਼ਾਰੇ ਤੇ ਹੀ ਅਜਿਹੇ ਬੇਬੁਨਿਆਦ ਸਵਾਲ ਖੜੇ ਕਰਦੇ  ਹਨ | ਇਹ ਅਟੱਲ ਸੱਚਾਈ ਹੈ, ਕੋਈ ਇਲਜ਼ਾਮ ਨਹੀਂ | ਅਗਲੀਆਂ ਕੁਝ ਲਾਈਨਾਂ ਵਿੱਚ ਇਸ ਸੱਚਾਈ ਨੂੰ ਸੰਖੇਪ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ |  ਇਹ ਲੋਕ ਚੰਗੀ ਤਰਾਂ ਜਾਣਦੇ ਹਨ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਪਰਿਵਾਰਾਂ ਅੰਦਰ ਪੱਛਮੀ ਵਿਦਿਆ ਅਤੇ ਉਨ੍ਹਾਂ ਦੇ ਰੀਤੀ ਰਿਵਾਜਾਂ ਦਾ ਪ੍ਰਭਾਵ ਕਿਸੇ ਨਾਂ ਕਿਸੇ ਰੂਪ ਵਿੱਚ ਜਰੂਰ ਪੈ ਚੁੱਕਿਆ ਹੈ ਅਤੇ ਇਸ  ਪ੍ਰਭਾਵ ਅਧੀਨ ਆ ਚੁੱਕੇ ਸਿੱਖਾਂ ਨੂੰ ਅਜਿਹੇ ਸਵਾਲਾਂ ਵਿੱਚ ਉਲਝਾ ਕੇ ਸਿੱਖਾਂ ਅੰਦਰ ਧੜੇਬੰਦੀਆਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ | ਤਾਂਕਿ ਸਿੱਖ ਧਰਮ ਦੀ ਮਰਿਯਾਦਾ, ਵਿਰਸੇ, ਰਿਵਾਇਤਾਂ, ਇਤਿਹਾਸ, ਪੁਰਾਤਨ ਗੁਰਸਿਖਾਂ ਦੀਆਂ ਸ਼ਹਾਦਤਾਂ, ਕੁਰਬਾਨੀਆਂ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਉੱਤੇ ਸਵਾਲੀਆ ਚਿੰਨ ਖੜੇ ਕੀਤੇ ਜਾਣ |  ਜਦੋਂ ਸਿੱਖ ਖੁਦ ਹੀ ਆਪਣੇ ਪੁਰਾਤਨ ਗੁਰਸਿਖਾਂ ਅਤੇ ਬਜ਼ੁਰਗਾਂ ਵੱਲੋਂ ਗੁਰ ਮਰਿਯਾਦਾ ਨੂੰ ਕਾਇਮ ਰੱਖਣ ਲਈ ਦਿੱਤੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਉੱਚੇ ਅਤੇ ਸੁੱਚੇ ਜੀਵਨ ਉੱਪਰ ਕਿੰਤੂ ਪ੍ਰੰਤੂ ਕਰਨ ਲੱਗ ਜਾਣ ਤਾਂ ਸਮਝ ਲਵੋ ਕਿ ਸਿੱਖਾਂ ਅੰਦਰ ਹੁਣ ਧੜੇਬੰਦੀ ਸ਼ੁਰੂ ਹੋ ਗਈ ਹੈ | ਕਿਉਂਕਿ ਅਜਿਹਾ ਹੋਣ ...

ਮਨ ਵੱਸ ਵਿੱਚ ਕਿਵੇਂ ਆਵੇ

  ਸਵਾਲ = ਮਨ ਵੱਸ ਵਿੱਚ ਕਿਵੇਂ ਆਵੇ  ਜਵਾਬ =  ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥  ਧਾਵਤ ਪੰਚ ਰਹੇ ਹਰਿ ਧਿਆਇਆ ॥ ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥   ਅੰਗ 165 ਜਦੋਂ (ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ (ਇਸ ਦਾ) ਮਨ ਵੱਸ ਵਿਚ ਆ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰਦਿਆਂ ਮਨੁੱਖ ਦੇ ਪੰਜੇ ਗਿਆਨ-ਇੰਦ੍ਰੇ ਵਿਕਾਰਾਂ ਵਲ ਦੌੜਨੋਂ ਰਹਿ ਜਾਂਦੇ ਹਨ, ਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥ ਮਨੁ ਪਰਬੋਧਹੁ ਹਰਿ ਕੈ ਨਾਇ ॥  ਦਹ ਦਿਸਿ ਧਾਵਤ ਆਵੈ ਠਾਇ ॥ ਅੰਗ 288 ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ, ਨਾਮ ਦੀ ਬਰਕਤਿ ਨਾਲ ਦਸੀਂ ਪਾਸੀਂ ਦੌੜਦਾ ਇਹ ਮਨ ਟਿਕਾਣੇ ਆ ਜਾਂਦਾ ਹੈ। ਇਹੁ ਮਨੂਆ ਕਿਉ ਕਰਿ ਵਸਿ ਆਵੈ ॥   ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥   ਅੰਗ 426 ਇਹ ਮਨ ਕਿਸ ਤਰ੍ਹਾਂ ਕਾਬੂ ਵਿਚ ਆਉਂਦਾ ਹੈ? ਗੁਰੂ ਦੀ ਕਿਰਪਾ ਨਾਲ ਹੀ ਮਨ (ਵਿਕਾਰਾਂ ਵਲੋਂ) ਰੋਕਿਆ ਜਾ ਸਕਦਾ ਹੈ ਤੇ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ ਮੱਤ ਦੇ ਆਸਰੇ ਹੀ ਇਹ ਅੰਤਰ ਆਤਮੇ ਆ ਟਿਕਦਾ ਹੈ ॥੧॥ ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥   ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥੧॥  ਅੰਗ 558 ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਹੀ ਗੁਰੂ ਦੀ ਸਰਨ ਪੈ ਸਕੀਦਾ ਹੈ, ਮੇਹਰ ਦੀ ਨਜ਼ਰ ਨਾਲ ਹੀ ਪਰਮਾਤਮਾ ...