ਕਰਮ ਬੰਧਨ ਤੋਂ ਮੁਕਤੀ
ਮਨ ਤੇ ਮੰਤਰ ਮੰਤਰ ਦੀ ਸਾਨੂੰ ਕੀ ਲੋੜ ਹੈ ? ਮੰਤਰ ਕਿਵੇਂ ਸਾਡੀ ਸਹਾਇਤਾ ਕਰਦਾ ਹੈ ? ਮੰਤਰ ਇੱਕ ਐਸਾ ਅਨੂਠਾ ਸ਼ਬਦ ਹੈ, ਵਾਕ ਹੈ ਜਿਸਨੂੰ ਜਦੋਂ ਪੂਰੀ ਤਰ੍ਹਾਂ ਸਮਝ ਕੇ ਧਾਰਨ ਕਰ ਲਿਆ ਜਾਵੇ, ਵਿਧੀ ਅਨੁਸਾਰ ਉਸਨੂੰ ਕੀਤਾ ਜਾਵੇ ਤਾਂ ਇਹ ਤੁਹਾਡੇ ਮਨ ਦੀ ਹਰ ਪੀੜਾ, ਵੇਦਨਾ, ਸੰਤਾਪ ਭਾਵੇਂ ਉਹ ਸਰੀਰਕ ਹੋਵੇ ਭਾਵੇਂ ਮਾਨਸਿਕ ਕਿਉਂ ਨਾ ਹੋਵੇ ਉਸ ਤੋਂ ਛੁਟਕਾਰਾ ਦੁਆ ਦਿੰਦਾ ਹੈ | ਵਾਸਤਵ ਵਿੱਚ ਇਹ ਤੁਹਾਡਾ ਮਨ ਹੀ ਹੈ ਜਿਹੜਾ ਤੁਹਾਡੇ ਤੇ ਸਤਿ (ਪਰਮਾਤਮਾ) ਵਿੱਚ ਇੱਕ ਪੜਦਾ ਹੈ, ਮਨ ਸਦਾ ਹੀ ਖੇਰੂੰ ਰਹਿੰਦਾ ਹੈ, ਸਦਾ ਹੀ ਵੀਕੀਰਣ ਰਹਿੰਦਾ ਹੈ | ਮੰਤਰ ਸੰਸਕ੍ਰਿਤ ਦਾ ਸ਼ਬਦ ਹੈ ਜਿਹੜਾ "ਮਨ" ਤੋਂ ਲਿਆ ਗਿਆ ਹੈ ਉਸ ਦੇ ਨਾਲ "ਰਾਰਾ" ਜੋੜ ਕੇ ਉਸ ਦਾ ਭਾਵ ਮੁਕਤੀ, ਸੁਤੰਤਰਤਾ ਬਣ ਗਿਆ ਜਿਸ ਦਾ ਅਰਥ ਹੈ ਉਹ ਸ਼ਬਦ ਜਿਹੜਾ ਮੁਕਤ ਹੋਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ, ਸੰਤਾਪਾਂ ਦੇ ਬੰਧਨ ਤੋਂ ਛੁਟਕਾਰਾ ਦੁਆਉਂਦਾ ਹੈ | ਮੰਤਰ ਇੱਕ ਮਾਨਸਿਕ ਆਕਾਰ ਹੈ ਰੂਪ ਹੈ, ਪ੍ਰਤੀਬਿੰਬ ਹੈ, ਇਹ ਉਹ ਸ਼ਕਤੀ ਹੈ ਜਿਹੜੀ ਤੁਹਾਨੂੰ ਸਰਬ ਵਿਆਪਕ ਚੁੱਪ ਤੱਕ ਸਰਬ ਵਿਆਪਕ ਦੇ ਪਸਾਰੇ ਤੱਕ ਲੈ ਜਾਂਦੀ ਹੈ | ਸਭ ਤੋਂ ਪਹਿਲਾਂ ਸ਼ਬਦ ਹੀ ਸੀ, ਸ਼ਬਦ ਵਾਹਿਗੁਰੂ ਕੋਲ ਸੀ, ਸ਼ਬਦ ਤੋਂ ਹੀ ਉਤਪਤੀ ਹੋਈ ਮਾਸ ਬਣਿਆ, ਮਾਸ ਦੇ ਭਾਂਡੇ ਬਣੇ | ਸ਼ਬਦ ਦਾ ਉਦੇ ਸਤਿ ਤੇ ਸ਼ਕਤੀ ਤੋਂ ਹੋਇਆ | ਮੰਤਰ ਦਾ ਸਰੋਤ ਰਿਸ਼ੀਆਂ ਮੁਨੀਆਂ ਨੇ ਉਦੋਂ ਲੱਭਿਆ ਜਾਂ ਕਹਿ ਲਓ ਰਿਸ਼ੀਆਂ ਮੁਨ...