ਕਲਮ ਤੋਂ ਬੰਦੂਕ ਤੱਕ: ਸਾਡਾ ਜ਼ਮੀਰ ਕਿੱਥੇ ਗਿਆ ?
ਇੱਕ ਸਮਾਂ ਸੀ ਜਦੋਂ ਦੁਨੀਆਂ ਇਹ ਸਮਝਦੀ ਸੀ ਕਿ "ਕਲਮ ਕੋਲ ਬੇਪਨਾਹ ਸ਼ਕਤੀ ਹੈ।" ਸਿਰਫ਼ ਲਿਖਣ ਦੀ ਸ਼ਕਤੀ ਹੀ ਨਹੀਂ, ਸਗੋਂ ਸੁੱਤੇ ਹੋਏ ਸਮਾਜ ਨੂੰ ਜਗਾਉਣ, ਜਾਗਰੂਕਤਾ ਜਗਾਉਣ ਅਤੇ ਇਨਕਲਾਬ ਸ਼ੁਰੂ ਕਰਨ ਦੀ ਸ਼ਕਤੀ ਵੀ ਹੈ। ਕਲਮ ਨਾਲ ਲਿਖੇ ਸ਼ਬਦ ਲੋਕਾਂ ਨੂੰ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣ, ਬੋਲਣ ਅਤੇ ਦੁਨੀਆ ਨੂੰ ਬਦਲਣ ਲਈ ਪ੍ਰੇਰਿਤ ਕਰਦੇ ਹਨ। ਪਰ ਅੱਜ, ਸਾਨੂੰ ਸਭ ਨੂੰ ਇਮਾਨਦਾਰੀ ਨਾਲ ਸੋਚਣਾ ਪਵੇਗਾ ਕਿ ਅਸੀਂ ਕਿਸ ਰਸਤੇ ਤੇ ਚੱਲ ਰਹੇ ਹਾਂ, ਕੀ ਅਸੀਂ ਅਜਿਹੇ ਸ਼ਬਦਾਂ ਨੂੰ ਸੁਣ ਵੀ ਰਹੇ ਹਾਂ ਜਿਹੜੇ ਸ਼ਬਦ ਸਾਡੇ ਜ਼ਮੀਰ ਨੂੰ ਜਗਾਉਣ ਅਤੇ ਜਿਉਂਦੇ ਰੱਖਣ ਲਈ ਲਿਖੇ ਅਤੇ ਬੋਲੇ ਜਾ ਰਹੇ ਹਨ? ਇਸ ਡਿਜੀਟਲ ਯੁੱਗ ਵਿੱਚ ਸਾਨੂੰ ਆਪਣੇ ਆਪ ਪ੍ਰਤੀ ਇਮਾਨਦਾਰ ਬਣਨਾ ਪਵੇਗਾ ਕਿਉਂਕਿ ਅਸੀਂ ਅੱਜ ਦੇ ਇਸ ਸਮੇਂ ਵਿੱਚ ਮਦਦਗਾਰ ਬਣਨ ਨਾਲੋਂ ਜ਼ਿਆਦਾ ਮਤਲਬੀ ਜਾਂ ਤਮਾਸ਼ਬੀਨ ਬਣ ਰਹੇ ਹਾਂ। ਜਦੋਂ ਸੜਕ ਤੇ ਕੋਈ ਹਾਦਸਾ ਵਾਪਰਦਾ ਹੈ, ਤਾਂ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਪ੍ਰਤੀ ਸਾਡੀ ਪਹਿਲੀ ਜਿੰਮੇਵਾਰੀ ਕੀ ਹੈ? ਕੀ ਅਸੀਂ ਮਦਦ ਕਰਨ ਲਈ ਰੁਕਦੇ ਹਾਂ? ਜਾਂ ਅਸੀਂ ਸੋਸ਼ਲ ਮੀਡੀਆ ਲਈ ਉਸ ਹਾਦਸੇ ਨੂੰ ਫਿਲਮਾਉਣ ਲਈ ਆਪਣੇ ਫ਼ੋਨ ਬਾਹਰ ਕੱਢਦੇ ਹਾਂ? ਬਦਕਿਸਮਤੀ ਵਾਲੀ ਹਕੀਕਤ ਇਹ ਹੈ ਕਿ, ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਾਦਸੇ ਦੇ ਸ਼ਿਕਾਰ ਹੋਏ ਪੀੜਤਾਂ ਦੀ ਮਦਦ ਕਰਨ ਦੀ ਬਜਾਇ ਉਸ ਘਟਨਾ ਨੂੰ ਪਹਿਲਾਂ ਸੋਸ਼ਲ ਮੀਡੀਏ ਤੇ ਪੋਸਟ ਕਰਨ ਨੂੰ ਪਹਿਲ ਦਿੰਦੇ ਹਨ। ਕੋਈ ਵਿਅਕਤੀ ਆ...